PDA

View Full Version : ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉਣਾ ਤਾਂ ਸੌਖਾ ਹੈ


saabtung
27th July 2009, 08:59 PM
ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ
ਪਹਿਲਾਂ ਵਾਂਗ ਹੱਸਦਾ ਗਾਂਉਂਦਾ ਪੰਜਾਬ ਦੇ ਨਹੀਂ ਹੋਣਾ ।

ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉਣਾ ਤਾਂ ਸੌਖਾ ਹੈ
ਐ ਪਰ ਸਾਡੇ ਕੋਲੋਂ ਪੋਰਸ ਵਾਂਗੂਂ ਜਵਾਬ ਦੇ ਨਹੀਂ ਹੋਣਾ ।

ਉੁਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ
ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।

ਅਸੀਂ ਪੇਸ਼ ਕੀਤੇ ਕਦੇ ਉਹਨਾਂ ਨੂੰ ਕਈ ਗੁਲਦਸਤੇ
ਦੇਖੋ ਅਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ ।

ਰਹਿਣੀ ਆਰਜ਼ੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰ
ਜਦੋਂ ਵੀ ਮੋਏ ਤਾਂ ਚਿਹਰੇ ਉਤੇ ਨਕਾਬ ਦੇ ਨਹੀਂ ਹੋਣਾ ।

ਬਹੁਤੀਆਂ ਚੀਜਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ
ਸਾਡੇ ਕੋਲੋਂ ਸਤਲੁਜ ਉਹਤੋਂ ਝਨਾਬ ਦੇ ਨਹੀਂ ਹੋਣਾ ।

ਜਹਾਲਤ ਹੋ ਗਈ ਹੈ ਜਿੰਨਾਂ ਲੋਕਾਂ ਦੀ ਸੋਚ ਤੇ ਕਾਬਜ
ਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ ।

ਸੱਸੀ ਵਾਂਗ " ਸਾਬ " ਜਿਸ ਦਿਨ ਭੱਟਕ ਜਾਵਾਂਗੇ ਥਲਾਂ ਅੰਦਰ
ਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ ।

bangerraj
27th July 2009, 09:46 PM
kaim aveer ji

brar malke
28th July 2009, 04:56 AM
kaim aa saab veer

saabtung
17th August 2009, 01:15 AM
thanx......

ღMrs. G. Hayerღ
3rd January 2010, 05:01 AM
niceee

GILL SAAB™®
3rd January 2010, 06:44 AM
very nice ji

saabtung
14th February 2010, 11:48 PM
thanx all my friend

vic
31st August 2010, 08:57 AM
kaim aa veer g

Victor
9th September 2010, 12:37 AM
Awesum..................

GurPreeeeT
10th November 2011, 07:57 AM
Sahi Kiha Veer GG

saini att da shokeen
11th November 2011, 10:13 AM
nycccccccccccc