lakhwinderbatth
17th July 2009, 02:30 AM
ਉਹ ਸਜਣੋਂ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਬੇਲੀਉ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਪੂਰਨ ਸਿੰਘ ਬਣੇ ਘਸਿਆਰੇ, ਮੋਨੇ ਬਣੇ ਸਰਦਾਰ।
ਉਹ ਸੱਜਣੋਂ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਕੋਈ ਤਾਂ ਕਹਿੰਦਾ ਜਨਮ ਤੋਂ ਅਸੀਂ, ਜੰਮੇ ਹਾਂ ਜੀ ਮੋਨੇ।
ਕੇਸ ਰੱਖਣ ਦੀ ਲੋੜ ਨਹੀਂ, ਅਸੀਂ ਅੰਦਰੋਂ ਸਿੱਖ ਸਲੋਨੇ।
ਹਰ ਹਫ਼ਤੇ ਗੁਰਦੁਆਰੇ ਜਾਈਏ, ਸਿਰ ਤੇ ਬੰਨ੍ਹ ਰੁਮਾਲ।
ਉਹ ਸੱਜਣੋਂ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਕਹਿੰਦੇ ਗੁਰੂ ਗੋਬਿੰਦ ਸਿੰਘ ਸਾਡਾ, ਪੰਜ ਕਕਾਰ ਨਹੀਂ ਸਾਡੇ।
ਗੁਰੂ ਵੇਲੇ ਹੋਊ ਲੋੜ ਇਨ੍ਹਾਂ ਦੀ, ਹੁਣ ਕਿਸ ਕੰਮ ਇਹ ਸਾਡੇ।
ਇੱਕੋ ਕੜਾ ਬਹੁਤ ਹੈ ਸਾਨੂੰ, ਕੀ ਕਰਨੇ ਬਾਕੀ ਚਾਰ।
ਉਹ ਸੱਜਣੋ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਅੰਮ੍ਰਿਤ ਛਕਣ ਤੋਂ ਨਫ਼ਰਤ ਕਰਦੇ, ਨਿੱਤ ਸ਼ਰਾਬਾਂ ਛਕਦੇ।
ਭੁੱਕੀ, ਫ਼ੀਮ, ਕੋਕੇਨ ਹੈਰੋਇਨ, ਜ਼ਰਦੇ ਨਾਲ ਢਿੱਡ ਭਰਦੇ।
ਘੋਨੇ ਸਿਰ ਤੇ ਹੱਥ ਫ਼ੇਰ ਕੇ, ਕਹਿੰਦੇ ਅਸੀਂ ਸਰਦਾਰ।
ਉਹ ਸੱਜਣੋ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਸਰਬੰਸ ਵਾਰ ਕੇ ਦਸਵੇਂ ਗੁਰੂ ਨੇ, ਖਾਲਸਾ ਪੰਥ ਸਜਾਇਆ।
ਅੱਜ ਦੇ ਨਕਲੀ ਸਿੰਘਾਂ ਇਸ ਦਾ, ਕੌਡੀ ਮੁੱਲ ਨਾ ਪਾਇਆ।
ਅਕ੍ਰਿਤਘਣਾਂ ਦੀ ਪਾਪੀ ਬੇੜੀ, ਹੁਣ ਨਾ ਲੰਘਣੀ ਪਾਰ।
ਉਹ ਸੱਜਣੋਂ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਬੇਲੀਉ ਸਿੱਖੀ ਦੀ, ਹੁਣ ਨਾ ਲਵੇ ਕੋਈ ਸਾਰ।
ਪੂਰਨ ਸਿੱਖ ਬਣੇ ਘਸਿਆਰੇ, ਘੋਨੇ ਬਣੇ ਸਰਦਾਰ।