PDA

View Full Version : ਗ਼ਜ਼ਲ / ਜੇ ਕਦੇ ਨਾ ਹਾਦਸੇ ਹੁੰਦੇ .......☬


Jasvinder Mehram
18th November 2008, 10:22 PM
ਦੇਸੀ ਫੋਰਮ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਤਿ ਸਿਰੀ ਅਕਾਲ ਪਰਵਾਨ ਹੋਵੇ ਼
ਇੱਕ ਹੋਰ ਨਵੀਂ ਗ਼ਜ਼ਲ ਨਾਲ ਤੁਹਾਡੀ ਕਚਿਹਰੀ ਚ ਹਾਜ਼ਰ ਹਾਂ,
ਮਿਹਰਬਾਨ ਦੋਸਤੋ ਹਾਜ਼ਰੀ ਕਬੂਲ ਕਰਨਾ **਼

ਗ਼ਜ਼ਲ

ਜ਼ਿੰਦਗੀ ਵਿੱਚ ਜੇ ਕਦੇ ਨਾ ਹਾਦਸੇ ਹੁੰਦੇ ☬
ਰਿਸ਼ਤਿਆਂ ਵਿੱਚ ਇਸ ਤਰਾਂ ਨਾ ਫਾਸਲੇ ਹੁੰਦੇ ☬

ਦੁਸ਼ਮਣੀ ਵਿੱਚ ਦੁਸ਼ਮਣਾਂ ਦਾ ਇਲਮ ਹੁੰਦਾ ਹੈ ,
ਦੋਸਤਾਂ ਦੇ ਵਾਰ ਹੀ ਨੇ ਢਕੇ - ਛਿਪੇ ਹੁੰਦੇ ☬

ਸ਼ੀਸ਼ਿਆਂ ਦੇ ਘਰ ਬਣਾ ਕੇ, ਸ਼ੌਕ ਲੋਕਾਂ ਦਾ ,
ਹਰ ਜਗਹ ਪੱਥਰ ਸਜਾ ਕੇ ਵੀ ਧਰੇ ਹੁੰਦੇ ☬

ਜੀ - ਹਜ਼ੂਰੀ ਸਿੱਖਦਾ , ਕਰਦਾ ਕਦੇ ਚੁਗਲੀ ,
ਜ਼ਿੰਦਗੀ ਭਰ ਫਿਰ ਬੜੇ ਤੇਰੇ ਮਜ਼ੇ ਹੁੰਦੇ ☬

ਜਦ ਕਦੇ ਇਲਜ਼ਾਮ ਲੱਗਾ, ਵਕਤ ਮੰਦਾ ਸੀ ,
ਆਦਮੀ ਤਾਂ ਹਰ ਜਗਹ ਚੰਗੇ - ਭਲੇ ਹੁੰਦੇ ☬

ਨਾ ਜਰੇ ਘਰ ਵਿੱਚ ਜੋ ਮਹਿਮਾਨ ਦੀ ਆਮਦ ,
ਮਹਿਫਿਲਾਂ ਵਿੱਚ ਓਸਦੇ ਨਖ਼ਰੇ ਬੜੇ ਹੁੰਦੇ ☬

ਤੂੰ ਕਿਵੇਂ ਪਰਵਾਜ਼ ਭਰਦਾ ਪੰਛੀਆ ਏਦਾਂ ,
ਜ਼ਾਲਮਾਂ ਨੇ ਜੇ ਤੇਰੇ ਵੀ ਪਰ ਕਟੇ ਹੁੰਦੇ ☬

ਦਿਲ ਕਰੇਂ ਜੇ ਸਾਫ਼ ਤਾਂ ਗੱਲ ਖੁੱਲ ਕੇ ਹੋਣੀ ,
ਬੰਦਸ਼ਾਂ ਵਿੱਚ ਦੂਰ ਨਹੀਂ ਗੁੱਸੇ - ਗਿਲੇ ਹੁੰਦੇ ☬

ਨਾ ਦਿਸੇਂ ਤਾਂ ਫਿਰ ਬੜਾ ਬੇਚੈਨ ਰਹਿੰਦਾ ਦਿਲ,
ਮਿਲਣ ਤੇ ਵੀ ਜਖ਼ਮ ਦਿਲ ਦੇ ਹੀ ਹਰੇ ਹੁੰਦੇ ☬

ਤੜਪਣਾ , ਵੈਰਾਗ , ਵਾਦੇ , ਭਟਕਣਾ ' ਮਹਿਰਮ ',
ਇਸ਼ਕ ਵਿੱਚ ਨੇ ਇਸ ਤਰਾਂ ਦੇ ਸਿਲਸਿਲੇ ਹੁੰਦੇ ☬

ਕਿਸ ਤਰਾਂ ਬੰਦਾ ਕੋਈ ਖੁਸ਼ ਰਹਿ ਸਕੇ ' ਮਹਿਰਮ ',
ਸਾਥ ਉਸਦੇ ਜਦ ਗ਼ਮਾਂ ਦੇ ਕਾਫਲੇ ਹੁੰਦੇ ☬
--------------------------------------------
ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਪਹਿਲਾਂ ਵਾਂਗ ਹੀ ਉਡੀਕ ਰਹੇਗੀ ਼ / ......... ਮਹਿਰਮ - 98144 - 14317.

kanwarjot
18th November 2008, 10:53 PM
Kamaal karti sir tusi...tuahde har shabad da doonga meaning hai..

Jasvinder Mehram
22nd November 2008, 08:55 PM
ਮੇਰੇ ਪਿਆਰੇ ਦੋਸਤ ਮੇਰੀ ਪਹਿਲੀ ਗ਼ਜ਼ਲ ਤੇ ਧਿਆਨ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ,
ਏਸੇ ਤਰਾਂ ਹੀ ਆਪਣੇ ਵਿਚਾਰ ਤੇ ਸੁਝਾਅ ਦਿੰਦੇ ਰਹਿਣਾ ,
ਤੁਹਾਡਾ ਦਿੱਤਾ ਹੌਸਲਾ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗਾ,
ਰੱਬ ਤੁਹਾਨੂੰ ਸਦਾ ਖੁਸ਼ ਤੇ ਚੜਦੀ ਕਲਾ ਚ ਰੱਖੇ ./ ਜਸਿਵੰਦਰ ਮਹਿਰਮ

lovedeep14
29th March 2009, 10:06 PM
waah ji