PDA

View Full Version : ਗ਼ਜ਼ਲ / ਜ਼ਮਾਨੇ ਵਿੱਚ ਜਿਦੇ ਵੀ ਨਾਲ.......☬


Jasvinder Mehram
18th November 2008, 10:14 PM
ਦੇਸੀ ਫੋਰਮ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਤਿ ਸਿਰੀ ਅਕਾਲ ਪਰਵਾਨ ਹੋਵੇ ਼
ਇੱਕ ਗ਼ਜ਼ਲ ਨਾਲ ਤੁਹਾਡੀ ਕਚਿਹਰੀ ਚ ਪਹਿਲੀ ਵਾਰ ਹਾਜ਼ਰ ਹੋ ਰਿਹਾ ਹਾਂ ,
ਹਾਜ਼ਰੀ ਕਬੂਲ ਕਰਨਾ ਜੀ **਼ ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼
ਤੁਹਾਡਾ ਆਪਣਾ / ......... ਮਹਿਰਮ

ਗ਼ਜ਼ਲ

ਜ਼ਮਾਨੇ ਵਿੱਚ ਜਿਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ ☬
ਬੜਾ ਕੁਝ ਦੇਖਣਾ ਪੈਂਦਾ , ਬੜਾ ਕੁਝ ਸੋਚਣਾ ਪੈਂਦੈ ☬

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ ☬
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ ☬

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ ☬

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ,
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ ☬

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ,
ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ ☬

ਖਰੇ ਵਾਪਿਸ ਹੀ ਆ ਜਾਵੇ ਉਦੀ ਹਾਰੀ ਹੋਈ ਦੌਲਤ,
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ ☬

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ,
ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ ☬

ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ,
ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ ☬

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ ,
ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ ☬

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰਿਕ ਰਸਤਾ ,
ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ ☬

ਅਗਰ ਅਣਜਾਣ ਏਂ ਤਾਂ ਜਾਚ ਇਹ ਸਿੱਖ ਲੈ ਪਰਿੰਦੇ ਤੋਂ,
ਉਡਾਰੀ ਭਰਨ ਤੋਂ ਪਹਿਲਾਂ , ਪਰਾਂ ਨੂੰ ਤੋਲਣਾ ਪੈਂਦੈ ☬

ਨਾ ਛਾਲਾਂ ਮਾਰ ਤੂੰ ' ਮਹਿਰਮ ' , ਤਸੱਲੀ ਨਾਲ ਚੜ ਪੌੜੀ,
ਕਦਮ ਉੱਖੜੇ ਤਾਂ ਹੇਠਾਂ ਨੂੰ , ਸਿਖਰ ਤੋਂ ਡਿੱਗਣਾ ਪੈਂਦੈ ☬,
--------------------------------------------------------

parm
15th December 2008, 07:10 AM
tusi ena vadiya lakhde ho main ki bola.............. i love ur gajal

sohalguriqbal
21st September 2010, 03:37 PM
bahuut hi wadia maalko