gurpreet singh
8th July 2009, 11:53 PM
ਮੀਂਹ ਨਾ ਪੈਣ ਕਾਰਣ ਅੱਜ ਸਾਰੇ ਹੀ ਪਿੰਡ ਦੇ ਲੋਕ ਪਿੱਪਲ ਦੀ ਛਾਵੇ ਬੈਠੇ ਆਪਸ ਵਿੱਚ ਮੀਂਹ ਨਾ ਪੈਣ ਬਾਰੇ ਚਰਚਾ ਕਰ ਰਹੇ ਸਨ | ਕੋਈ ਕੁਝ ਕੋਈ ਕੁਝ ਬੋਲ ਰਿਹਾ ਸੀ | ਇਕ ਕਹਿ ਰਿਹਾ ਸੀ ਕੀ ਦੁਨੀਆ ਤੇ ਪਾਪ ਵੱਧ ਗਿਆ ਹੈ ਤੇ ਤਾ ਹੀ ਰੱਬ ਰੁੱਸ ਗਿਆ ਹੈ | ਇਕ ਨੌਜਵਾਨ ਕਹਿ ਰਿਹਾ ਸੀ ਕੀ ਮੌਨਸੂਨ ਪੌਣਾ ਅਜੇ ਪੰਜਾਬ ਚ ਨਹੀ ਪਹੁੰਚੀਆ ਤਾ ਮੀਂਹ ਨਹੀ ਪੈ ਰਿਹਾ | ਸਬ ਵੱਖ ਵੱਖ ਰਾਵਾ ਦੇ ਰਹੇ ਸਨ | ਮੀਂਹ ਨਾ ਪੈਣ ਕਾਰਣ ਗਰਮੀ, ਵਧ ਗਈ ਸੀ ਤੇ ਖੇਤੀ ਨੂੰ ਵੀ ਨੁਕਸਾਨ ਹੋ ਰਿਹਾ ਸੀ | ਪਰ ਮੀਂਹ ਸੀ ਕੀ ਪੈਣ ਦਾ ਨਾਮ ਨਹੀ ਸੀ ਲੈ ਰਿਹਾ | ਇਤਨੇ ਨੂੰ ਪਿੰਡ ਦੇ ਕੁਝ ਲੋਕ ਲੱਗੇ ਕਹਿਣ ਕੀ ਖਵਾਜਾ ਪੀਰ ਦੇ ਪੰਜ ਦੇਗਾ ਦਿਓ ਮੀਂਹ ਪਊਗਾ | ਪਿੰਡ ਦੇ ਲੋਗ ਮੰਨ ਗਏ ਤੇ ਸਬ ਨੇ ਇਸ ਤਰਾ ਈ ਕੀਤਾ ਪਰ ਕੁਝ ਦਿਨ ਬੀਤ ਗਏ ਤੇ ਮੀਂਹ ਫਿਰ ਵੀ ਨਾ ਪਿਆ |
ਅੱਜ ਫਿਰ ਪਿੰਡ ਦੇ ਲੋਕ ਪਿੱਪਲ ਹੇਠਾ ਇੱਕੱਠੇ ਹੋਏ ਸਨ ਪਿੰਡ ਦੇ ਲੋਕ ਮੀਂਹ ਨਾ ਪੈਣ ਕਾਰਣ ਲੋਕ ਫਿਰ ਉਪਾਅ ਸੋਚ ਰਹੇ ਸਨ ਕੀ ਔਰਤਾ ਦਾ ਇਕ ਝੁੰਡ ਕਹਿਣ ਲੱਗਾ ਕੀ ਹੁਣ ਸਾਰੇ ਬੱਚੇ ਮਿਲ ਕੇ ਗੁੱਡੀ ਫੂਕੋ ਤਾ ਜੋ ਮੀਂਹ ਪਵੇ | ਇਸ ਤਰਾ ਮੀਂਹ ਜਰੂਰ ਪਏਗਾ ਪਰ ਕੋਲ ਹੀ ਬੈਠੇ ਇਕ ਪੜੇ ਲਿਖੇ ਨੌਜਵਾਨ ਨੇ ਕਿਹਾ ਕੀ ""ਬੀਬੀਓ ਇਸ ਤਰਾ ਕੋਈ ਮੀਂਹ ਨਹੀ ਪੈਣ ਲੱਗਾ ਜੇ ਇਸ ਤਰਾ ਮੀਂਹ ਪੈਣ ਲੱਗਾ ਤਾ ਹੁਣ ਤੱਕ ਤਾ ਸਾਡੇ ਦੇਸ਼ ਚ ਪਾਣੀ ਦਾ ਹੜ ਹਰ ਰੋਜ ਆਵੇ "" ,,ਓ ਕਿਉ ਕਾਕਾ ਬੀਬੀਆ ਨੇ ਕਿਹਾ ?,, "" ਕਿਉਕੀ ਸਾਡੇ ਦੇਸ਼ ਚ ਹਰ ਰੋਜ ਸੈਕੜੇ ਹੀ "ਗੁੱਡੀਆ" ਨੂੰ ਦਾਜ ਘੱਟ ਲਿਆਉਣ ਜਾ "ਗੁੱਡੀਆ" ਜੰਮਣ ਕਰਕੇ ਜਿਉਦੇ ਜੀਅ ਹੀ ਸਾੜ ਕੇ ਮਾਰ ਦਿੱਤਾ ਜਾਦਾ ਹੈ ਤੇ ਪਤਾ ਨੀ ਕਿੰਨੀਆ ਕੁ "ਗੁੱਡੀਆ" ਨੂੰ ਜੰਮਣ ਤੋ ਪਹਿਲਾ ਹੀ ਮਾਰ ਦਿੱਤਾ ਜਾਦਾ ਹੈ |