_ρυяє ρυηנαвαη_
5th July 2009, 07:16 PM
ਕਿੱਥੇ ਗਈਆਂ ਚਾਟੀਆਂ ਕਿੱਥੇ ਗਈਆਂ ਮਧਾਣੀਆਂ
ਚੇਤੇ ਆਵਣ ਦਾਦੀ ਦੀਆਂ ਸੁਨਾਈਆਂ ਕਹਾਣੀਆਂ
ਹਾਰੇ ਦੇ ਵਿੱਚੋ ਕੜਦੇ ਦੁੱਧ ਦੀ ਖੂਸਬੋ ਆਉਦੀ ਸੀ
ਵਿੱਚ ਖੇਤਾਂ ਦੇ ਸਰ੍ਹੋ ਨਾਲ ਰੁੱਤ ਪੈਲਾਂ ਪਾੳਦੀ ਸੀ
ਗੂੰਗੇ ਹੋ ਗਏ ਨੇ ਰਾਗ ਹੁਣ ਖੂਹ ਦੀਆਂ ਟਿੰਡਾਂ ਦੇ
ਸ਼ਹਿਰਾਂ ਵਰਗੇ ਹਾਲ ਹੋ ਗਏ ਹੁਣ ਤਾਂ ਪਿੰਡਾਂ ਦੇ
ਵੰਗਾਂ ਲੈ ਲਵੋ ਵੰਗਾਂ ਵਣਜਾਰਨ ਗਲੀ ਏ ਲਾਉਦੀ ਸੀ

ਨਿਆਣੇ ਗੁੱਲੀ ਡੰਡਾ ਖੇਡਦੇ ਥਾਂ ਥਾਂ ਤੇ ਦੀਹਦੇ ਸੀ
ਵਿੱਚ ਤ੍ਰਿੰਜਣੀ ਸਿੱਖਰ ਦੁਪਿਹਰੇ ਚਰਖੇ ਕਤੀਦੇ ਸੀ
ਗਾਅ ਪੈਂਦਾ ਚਰਖਾ ਜਦੋ ਤੰਦ ਤੱਕਲੇ ਤੇ ਚੜਾਉਦੀ ਸੀ

ਬੰਨ ਕੇ ਡਾਰਾਂ ਮੁਟਿਆਰਾਂ ਖੂਹੇ ਤੋ ਭਰਦੀਆਂ ਪਾਣੀ ਸੀ
ਆਸਿ਼ਕ ਮਰ ਮਰ ਜਾਂਦੇ ਵੇਖਕੇ ਤੋਰਾਂ ਵਿੱਚ ਰਵਾਨੀ ਸੀ
ਰੱਬ ਵੀ ਹੁੰਦਾ ਹੈਰਾਨ ਜਦੋ ਲੱਕ ਤੇ ਘੜਾ ਟਕਾਉਦੀ ਸੀ

ਖੇਤਾਂ ਦੇ ਵਿੱਚ ਗੱਭਰੂ ਹਲ ਜਦ ਮਸਤੀ ਚੋ ਵਹਾਉਦੇ ਸੀ
ਬਦਲਾਂ ਦੀਆਂ ਟੱਲੀਆਂ ਨਾਲ ਹੇਕਾ ਲਾ ਲਾ ਗਾਉਦੇ ਸੀ
ਅਸਮਾਨ ਨਾਲ ਧਰਤੀ ਵੀ ਰਹਿੰਦੀ ਗੁਨ ਗੁਨਾਉਦੀ ਸੀ