PDA

View Full Version : ਮਨ ਵੇ



lakhwinderbatth
5th July 2009, 02:23 AM
ਆ ਮਨ ਵੇ ਆਪਾਂ ਰਲਮਿਲ ਦੋਵੇ, ਫੱਗਣ ਦੇ ਵਿੱਚ ਸ਼ੇਅਰ ਬਣਾਈਏ ।

ਯਾਦਾਂ ਦੀਆਂ ਕਲੀਆਂ ਖਿੜੀਆਂ, ਵਿੱਚ ਲਿਟਾਂ ਦੇ ਫੁੱਲ ਜੜਾਈਏ ।

ਰੰਗ ਬਸੰਤੀ ਬਾਗ਼ਾਂ ਵਿੱਚੋ, ਨੈਣਾਂ ਦੇ ਨਾਲ ਚੁਗਚੁਗ ਖਾਈਏ ।

ਕੋਠੇਕੋਠੇ ਲਹਿਰੇ ਗੰਨੇ, ਵਾਂਗ ਕਮਾਦਾਂ ਆ ਰਸ ਜਾਈਏ ।

ਆ ਮਨ ਵੇ ਆਪਾਂ ਰਲਮਿਲ ਦੋਵੇ, ਫੱਗਣ ਦੇ ਵਿੱਚ ਕਵਿਤ ਰਚਾਈਏ ।

ਕਾਲੇ ਬਾਗ਼ੋ ਲਿਆਕੇ ਮਹਿੰਦੀ, ਕਵਿਤਾ ਕੁੜੀ ਦੇ ਤਲੀਏ ਲਾਈਏ ।

ਲੱਭ ਕੇ ਖ਼ਰਾ ਵਿਚੋਲਾ ਕੋਈ, ਆ ਇਸ ਦਾ ਸਾਹਾ ਕਢਵਾਈਏ ।

ਕਦਰਦਾਨ ਵਰ ਟੋਲ ਕੇ ਆਪਾਂ, ਆਪ ਭਾਰਮੁਕਤ ਹੋ ਜਾਈਏ ।

ਆ ਮਨ ਵੇ ਰਲਮਿਲ ਦੋਵੇ, ਫੱਗਣ ਦੇ ਵਿੱਚ ਗੀਤ ਬਣਾਈਏ ।

ਸ਼ਹਿਦਪਰੁੱਚੇ ਸ਼ਬਦ ਭਾਲ ਕੇ, ਵਾਂਗ ਮੋਤੀਆਂ ਚਿਣਦੇ ਜਾਈਏ ।

ਰਾਤ ਅੰਧੇਰੀ ਚੰਦਪੰਚਮ ਨੂੰ, ਮਿਲ ਕੇ ਚੁੱਪ ‘ਚ ਹੇਕਾਂ ਲਾਈਏ ।

ਅੰਬੀਆਂ ਤੋ ਮੰਗ ਬੂਰ ਉਧਾਰਾ, ਵਿੱਚ ਕੋਇਲਾਂ ਦੇ ਬੋਲ ਰਲਾਈਏ ।

ਆ ਮਨ ਵੇ ਆਪਾਂ ਰਲਮਿਲ ਦੋਵੇ, ਬੈਠ ਫੱਗਣ ਦੇ ਸੋਹਿਲੇ ਗਾਈਏ ।

ਉਡਣ ਪਰਿੰਦੇ ਗੀਤ ਗਾਂਵਦੇ, ਆ ਉਹਨਾਂ ਸੰਗ ਹੇਕ ਮਿਲਾਈਏ ।

ਕੋਮਲ ਲਗ਼ਰਾਂ ਬਿਰਛੀ ਫੁੱਟੀਆਂ, ਖ਼ਿਆਲ ਪੁਰਾਣੇ ਹੂੰਝਹੁੰਝਾਈਏ ।

ਸ਼ਾਲਾ ! ਇਹ ਰੁੱਤ ਮੁੜਮੁੜ ਆਵੇ, ਫੱਗਣ ਦੇ ਬਲਿਹਾਰੇ ਜਾਈਏ ।

ਆ ਮਨ ਵੇ ਆਪਾਂ ਰਲਮਿਲ ਦੋਵੇ, ਫੱਗਣ ਦੇ ਵਿੱਚ ਖੇਤੀ ਜਾਈਏ ।

ਪਿਆ ਪਟਾਕਾ ਫ਼ਸਲ ਛੋਲਿਆਂ, ਟੂਸੇ ਤੋੜ ਕੇ ਸਾਗ ਬਣਾਈਏ ।

ਲਸਨ, ਗੰਢੇ ਤੇ ਹਰੀਆਂ ਭੂਕਾਂ, ਵਿੱਚ ਪਾਲਕ ਦੇ ਪੱਤਰ ਪਾਈਏ ।

ਪਾ ਬੇਸਨ ਦਾ ਆਲਣ ਆਪਾਂ, ਮਖਣੀ ਪਾਕੇ ਰੱਜ ਕੇ ਖਾਈਏ ।

ਆ ਮਨ ਵੇ ਆਪਾਂ ਰਲਮਿਲ ਦੋਵੇ, ਸ਼ਾਮ ਹੋਏ ਤੋ ਘਰ ਮੁੜ ਆਈਏ ।

ਤੂੰ ਕੌਣ ਤੇ ਮ ਕੌਣ ਹਾਂ ਇੱਕ ਦੂਜੇ ਨੂੰ ਮਿਹਣੇ ਤਾਈਏ ।

ਉੱਚਾ ਬੋਲਣ ਤੋ ਵੀ ਡਰੀਏ, ਚੁੱਪ ਰਹਿਰਹਿ ਕੇ ਵੀ ਥੱਕ ਜਾਈਏ ।

ਨੀਦ ਸਲੇਟੀ ਮਾਨਣ ਖ਼ਾਤਰ ਆ 'ਸੱਨੀ' ਦੋ ਹਾੜੇ ਲਾਈਏ ।

gurpreet singh
5th July 2009, 02:30 AM
veri nice ji

lakhwinderbatth
5th July 2009, 02:33 AM
thanks vir ji

_ρυяє ρυηנαвαη_
6th July 2009, 01:06 PM
vadhiya a g . .

bangerraj
6th July 2009, 01:15 PM
very nice
keep it up

Happyforever
6th July 2009, 01:16 PM
nice ji....